ਸਕੂਲ ਮੈਗਜ਼ੀਨ ਰਿਲੀਜ਼ ਸਮਾਗਮ

0
ਸਕੂਲ ਮੈਗਜ਼ੀਨ ਰਿਲੀਜ਼ ਸਮਾਗਮ

ਭਵਾਨੀਗੜ੍ਹ,14ਨਵੰਬਰ (ਕ੍ਰਿਸ਼ਨ ਗਰਗ )ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਕੰਨਿਆ) ਭਵਾਨੀਗੜ੍ਹ ਵਿਖੇ ਸਕੂਲ ਦਾ ਸਾਹਿਤਿਕ ਮੈਗਜ਼ੀਨ ‘ਉਡਾਰੀਆਂ’ ਰਿਲੀਜ਼ ਕਰਨ ਸਬੰਧੀ ਸਮਾਗਮ ਕੀਤਾ ਗਿਆ। ਅੱਜ ਦੇ ਸਮਾਗਮ ਵਿੱਚ ਐਮ.ਐਲ.ਏ. ਨਰਿੰਦਰ ਕੌਰ ਭਰਾਜ ਮੁੱਖ ਮਹਿਮਾਨ ਵਜੋਂ ਸਕੂਲ ਵਿਖੇ ਪਹੁੰਚੇ। ਉਹਨਾਂ ਦੇ ਨਾਲ ਟਰੱਕ ਯੂਨੀਅਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਸਨ। ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਦੀ ਹਾਜ਼ਰੀ ਵਿੱਚ ਇਹ ਸਮਾਗਮ ਕੀਤਾ ਗਿਆ। ਜਿਸ ਵਿੱਚ ਸਕੂਲ ਦੀਆਂ ਵਿਦਿਆਰਥਣਾਂ ਨੇ ਆਪਣੇ ਸੱਭਿਆਚਾਰਕ ਅਤੇ ਸੰਗੀਤਕ ਪ੍ਰੋਗਰਾਮ ਪੇਸ਼ ਕੀਤੇ। ਸਕੂਲ ਮੈਗਜ਼ੀਨ ਉਡਾਰੀਆਂ ਰਿਲੀਜ਼ ਕਰਨ ਤੋਂ ਪਹਿਲਾਂ ਐਮ.ਐਲ. ਏ. ਨਰਿੰਦਰ ਕੌਰ ਭਰਾਜ ਨੇ ਵਿਦਿਆਰਥਣਾਂ ਨੂੰ ਸੰਬੋਧਨ ਹੁੰਦਿਆਂ ਪ੍ਰੇਰਣਾਦਾਇਕ ਵਿਚਾਰ ਪੇਸ਼ ਕੀਤੇ। ਆਪਣੇ ਨਿਜੀ ਜੀਵਨ ਅਤੇ ਸਕੂਲ ਸਮੇਂ ਦੀਆਂ ਯਾਦਾਂ ਨੂੰ ਵਿਦਿਆਰਥਣਾਂ ਨਾਲ ਸਾਂਝਾ ਕੀਤਾ। ਆਪਣੇ ਫਰਜ ਪਛਾਨਣ ਤੇ ਜੋਰ ਦਿੱਤਾ। ਆਪਣੇ ਅਧਿਆਪਕਾਂ ਦੀਆਂ ਹਦਾਇਤਾਂ ਮੁਤਾਬਕ ਚੱਲਣ ਲਈ ਪ੍ਰੇਰਣਾ ਦਿੱਤੀ। ਵਿਦਿਆਰਥਣਾਂ ਅਧਿਆਪਕਾਂ ਅਤੇ ਪ੍ਰਿੰਸੀਪਲ ਸਾਹਿਬਾਨ ਨੂੰ ਇਸ ਮੌਕੇ ਕੀਤੇ ਉਦਮ ਦੀ ਸਰਾਹਨਾ ਕੀਤੀ। ਸਕੂਲ ਦੀਆਂ ਵਿਦਿਆਰਥਣਾਂ ਅਤੇ ਸਮੂਹ ਸਟਾਫ ਵੱਲੋਂ ਮੁੱਖ ਮਹਿਮਾਨ ਵੱਲੋਂ ਪੇਸ਼ ਕੀਤੇ ਵਿਚਾਰ ਬਹੁਤ ਪਸੰਦ ਕੀਤੇ ਗਏ। ਇਸ ਸਮੇਂ ਸਕੂਲ ਵਿੱਚ ਬਿਜਨਸ ਬਲਾਸਟਰ ਅਧੀਨ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਅਧਿਆਪਕਾਂ ਦੀ ਅਗਵਾਈ ਵਿੱਚ ਤਿਆਰ ਕੀਤੀਆਂ ਵਸਤਾਂ ਦੀ ਪ੍ਰਦਰਸ਼ਨੀ ਲਗਾਈ ਗਈ। ਜਿਨਾਂ ਨੂੰ ਵੇਖਦੇ ਹੋਏ ਮੁੱਖ ਮਹਿਮਾਨ ਵੱਲੋਂ ਉਹਨਾਂ ਦੇ ਉੱਦਮ ਦੀ ਤਾਰੀਫ ਕੀਤੀ। ਇਕ ਚਾਹ- ਕਾਫੀ ਦੇ ਸਟਾਲ ਜੋ ਵਿਦਿਆਰਥੀਆਂ ਵੱਲੋਂ ਹੀ ਲਗਾਈ ਗਈ ਸੀ ਤੇ ਰੁਕ ਕੇ ਉਹਨਾਂ ਵੱਲੋਂ ਕੌਫੀ ਦਾ ਲੁਤਫ ਲਿਆ ਅਤੇ ਇਸ ਸਬੰਧੀ ਹੋਰ ਜਾਣਕਾਰੀ ਪ੍ਰਾਪਤ ਕੀਤੀ। ਬਿਜਨਸ ਬਲਾਸਟਰ ਪ੍ਰੋਗਰਾਮ ਜੋ ਪੰਜਾਬ ਸਿੱਖਿਆ ਵਿਭਾਗ ਵੱਲੋਂ ਚਲਾਇਆ ਜਾ ਰਿਹਾ ਹੈ ਇਸ ਦੀ ਭਰਪੂਰ ਜਾਣਕਾਰੀ ਸ੍ਰੀਮਤੀ ਨਵਕਿਰਨ ਲੈਕਚਰਾਰ ਬਾਇਓ ਵੱਲੋਂ ਦਿੱਤੀ ਗਈ।
ਅੰਤ ਵਿੱਚ ਐਮ. ਐਲ. ਏ. ਨਰਿੰਦਰ ਕੌਰ ਭਰਾਜ ਵੱਲੋਂ ਐਸ.ਐਮ.ਸੀ. ਮੈਂਬਰਾਂ ਦਾ ਸਨਮਾਨ ਕੀਤਾ ਗਿਆ। ਪੰਜਾਬ ਸਕੂਲ ਖੇਡਾਂ ਵਿੱਚ ਇਸ ਸਕੂਲ ਦੀਆਂ 10 ਵਿਦਿਆਰਥਣਾਂ ਸਟੇਟ ਖੇਡ ਚੁੱਕੀਆਂ ਹਨ। ਉਹਨਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ੍ਰੀ ਬਲਵਿੰਦਰ ਸਿੰਘ ਬੋਪਾਰਾਏ ਵੱਲੋਂ ਮੁੱਖ ਮਹਿਮਾਨ ਦਾ ਸਕੂਲ ਲਈ ਸਮਾਂ ਕੱਢਣ ਤੇ ਵਿਸ਼ੇਸ਼ ਧੰਨਵਾਦ ਕੀਤਾ ਅਤੇ ਉਹਨਾਂ ਦਾ ਸਨਮਾਨ ਕੀਤਾ। ਇਸ ਮੌਕੇ ਉਹਨਾਂ ਉਦਮੀ ਵਿਦਿਆਰਥਣਾਂ ਜਿਨਾਂ ਨੇ ਸਕੂਲ ਮੈਗਜ਼ੀਨ ਖੇਡਾਂ ਅਤੇ ਪੜ੍ਹਾਈ ਅਤੇ ਹੋਰ ਗਤੀਵਿਧੀਆਂ ਯੋਗਦਾਨ ਪਾਇਆ ਅਤੇ ਸਮੂਹ ਸਟਾਫ ਦਾ ਧੰਨਵਾਦ ਕੀਤਾ। ਇਸ ਸਮਾਗਮ ਵਿੱਚ ਲੈਕਚਰਾਰ ਸ੍ਰੀ ਹਰਵਿੰਦਰ ਪਾਲ, ਨਰਿੰਦਰ ਸਿੰਘ, ਦਿਨੇਸ਼ ਕੁਮਾਰ, ਗੁਰਪ੍ਰਗਟ ਸਿੰਘ, ਅਨੀਸ਼ ਕੁਮਾਰ ਅਤੇ ਰਾਜ ਕੁਮਾਰ ਤੋਂ ਇਲਾਵਾ ਸਟੇਜ ਸਕੱਤਰ ਸ਼੍ਰੀਮਤੀ ਕਾਮਨੀ ਦੇਵੀ ਅਤੇ ਸ੍ਰੀਮਤੀ ਦੀਪਿੰਦਰ ਕੌਰ, ਵਿਦਿਆਰਥਣਾਂ ਦੇ ਗਾਈਡ ਅਧਿਆਪਕਾਂ ਦਾ ਵੀ ਧੰਨਵਾਦ ਕੀਤਾ।

Leave a Reply

Your email address will not be published. Required fields are marked *