‘ ਮੇਰੀ ਦਸਤਾਰ, ਮੇਰੀ ਸ਼ਾਨ ’ ਬੈਨਰ ਹੇਠ ਦਸਤਾਰਾਂ ਦਾ ਭਲਕੇ ਲਗਾਇਆ ਜਾ ਰਿਹਾ ਲੰਗਰ

0
‘ ਮੇਰੀ ਦਸਤਾਰ, ਮੇਰੀ ਸ਼ਾਨ ’ ਬੈਨਰ ਹੇਠ ਦਸਤਾਰਾਂ ਦਾ ਭਲਕੇ ਲਗਾਇਆ ਜਾ ਰਿਹਾ ਲੰਗਰ

ਭਵਾਨੀਗੜ੍ਹ, 14 ਨਵੰਬਰ (ਕ੍ਰਿਸ਼ਨ ਗਰਗ )-ਸ਼੍ਰੋਮਣੀ ਅਕਾਲੀ ਦਲ ਵਲੋਂ 15 ਨਵੰਬਰ ਨੂੰ ਪਹਿਲੀ ਪਾਤਸ਼ਾਹੀ ਦੇ ਅਵਤਾਰ ਪੁਰਬ ’ਤੇ ਸਥਾਨਕ ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿਖੇ ਯੂਥ ਅਕਾਲੀ ਦਲ ਦੀ ਮੁਹਿੰਮ ਵੱਲੋਂ ‘ ਮੇਰੀ ਦਸਤਾਰ, ਮੇਰੀ ਸ਼ਾਨ ’ ਬੈਨਰ ਹੇਠ ਦਸਤਾਰਾਂ ਦਾ ਲੰਗਰ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ਼ ਵਿਨਰਜੀਤ ਸਿੰਘ ਗੋਲਡੀ ਨੇ ਦੱਸਿਆ ਕਿ ਬੱਚਿਆਂ ਦਾ ਪੱਗਾਂ ਵੱਲ ਰੁਝਾਉਣ ਵਧਾਉਣ ਲਈ ਅਕਾਲੀ ਦਲ ਵਲੋਂ ਇਹ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਸੰਗਤਾਂ ਨੂੰ ਇਸ ਦਸਤਾਰਾਂ ਦੇ ਲੰਗਰ ਵਿਚ ਆਪਣੇ ਬੱਚਿਆਂ ਨੂੰ ਲਿਆ ਕੇ ਮੁਫ਼ਤ ਦਸਤਾਰਾਂ ਬੰਨਾਉਣ ਦਾ ਸੱਦਾ ਦਿੱਤਾ।ਇਹ ਦਸਤਾਰਾਂ ਦਾ ਲੰਗਰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਵੇਰੇ 10 ਵਜੇ ਤੋਂ ਲਗਾਇਆ ਜਾਵੇਗਾ। ਇਸ ਮੌਕੇ ’ਤੇ ਤੇਜਿੰਦਰ ਸਿੰਘ ਸੰਘਰੇੜੀ, ਪਰਮਜੀਤ ਸਿੰਘ ਸੰਗਤਪੁਰਾ, ਪ੍ਰੱਭਜੀਤ ਸਿੰਘ ਲੱਕੀ, ਵਰਿੰਦਰ ਸਿੰਘ ਬਾਵੀ ਧਾਲੀਵਾਲ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *