2 ਭੈਣਾਂ ਦੇ ਇੱਕਲਤੇ ਭਰਾ ਦੀ ਹੋਈ ਦਰਦਨਾਕ ਮੌਤ, ਮਹਿਜ਼ 15 ਸਾਲਾਂ ਦਾ ਸੀ ਮਾਸੂਮ

0
2 ਭੈਣਾਂ ਦੇ ਇੱਕਲਤੇ ਭਰਾ ਦੀ ਹੋਈ ਦਰਦਨਾਕ ਮੌਤ, ਮਹਿਜ਼ 15 ਸਾਲਾਂ ਦਾ ਸੀ ਮਾਸੂਮ

ਭਵਾਨੀਗੜ੍ਹ, 1 ਨਵੰਬਰ (ਕ੍ਰਿਸ਼ਨ ਗਰਗ) – ਦੋ ਭੈਣਾਂ ਦੇ ਇਕਲੌਤੇ ਭਰਾ ਦੀ ਅਣਪਛਾਤੇ ਵਾਹਨ ਤੋਂ ਫੇਟ ਮਾਰ ਕੇ ਗੰਭੀਰ ਰੁਪ ਵਿਚ ਜਖ਼ਮੀ ਹੋਣ ਉਪਰੰਤ ਇਲਾਜ ਦੌਰਾਨ ਮੌਤ ਹੋ ਗਈ ਜਿਸ ਕਾਰਨ ਪਿੰਡ ਬਲਿਆਲ ਵਿਚ ਸੋਗ ਦੀ ਲਹਿਰ ਦੌੜ ਗਈ।
ਪਿੰਡ ਬਲਿਆਲ ਦੇ ਸਵਰਨ ਸਿੰਘ ਪੁੱਤਰ ਗੁਰਤੇਜ ਸਿੰਘ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਸਦਾ ਖੇਤ ਘਰ ਤੋਂ ਸਿਰਫ ਇੱਕ ਕਿਲੋਮੀਟਰ ਦੀ ਦੂਰੀ ਤੇ ਪਿੰਡ ਭੱਟੀਵਾਲ ਕਲਾਂ ਨੂੰ ਜਾਂਦੀ ਸੜਕ ਤੇ ਹੀ ਹੈ। ਬੀਤੇ ਕੱਲ ਜਦੋਂ ਉਸਦਾ ਲੜਕਾ ਵਾਰਸਦੀਪ ਸਿੰਘ (15) ਆਪਣੇ ਖੇਤ ਦਿਵਾਲੀ ਦੇ ਤਿਉਹਾਰ ਸਬੰਧੀ ਆਪਣੇ ਖੇਤ ਦੀਵੇ ਲਗਾ ਕੇ ਪੈਦਲ ਵਾਪਸ ਘਰ ਨੂੰ ਆ ਰਿਹਾ ਸੀ ਤਾਂ ਕਿਸੇ ਨਾ ਮਲੂਮ ਵਹੀਕਲ ਦੇ ਨਾਂ ਮਾਲੂਮ ਵਿਅਕਤੀ ਨੇ ਵਾਰਸਦੀਪ ਸਿੰਘ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਵਾਰਸਦੀਪ ਗੰਭੀਰ ਜਖ਼ਮੀ ਹੋ ਗਿਆ ਅਤੇ ਉਸਦੇ ਇਲਾਜ ਦੌਰਾਨ ਹੀ ਮੌਤ ਹੋ ਗਈ ਜਿਸ ਤੇ ਪੁਲੀਸ ਪੀੜਤ ਦੇ ਪਿਤਾ ਦੀ ਸ਼ਿਕਾਇਤ ਤੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।

Leave a Reply

Your email address will not be published. Required fields are marked *