ਭਗਵਾਨ ਵਾਲਮੀਕਿ ਜਯੰਤੀ ਮੌਕੇ ਕਮੇਟੀ ਦੇ ਅਹੁਦੇਦਾਰਾਂ ਨੇ ਜਗਦੀਸ ਗਰਗ ਨੂੰ ਕੀਤਾ ਸਨਮਾਨਿਤ

ਭਵਾਨੀਗੜ੍ਹ, 24 ਅਕਤੂਬਰ (ਕ੍ਰਿਸ਼ਨ ਗਰਗ) : ਭਗਵਾਨ ਵਾਲਮੀਕਿ ਕਲੱਬ ਪਿੰਡ ਘਰਾਚੋਂ ਵਿਖੇ ਭਗਵਾਨ ਵਾਲਮੀਕਿ ਜਯੰਤੀ ਸ਼ਰਧਾ ਨਾਲ ਮਨਾਈ ਗਈ। ਜਿਸ ਦੀ ਅਗਵਾਈ ਪ੍ਰਧਾਨ ਗਗਨਦੀਪ ਸਿੰਘ, ਬਾਪੂ ਰਾਜੇਸ ਖੰਨਾ, ਚੰਨੀ ਤੇ ਲਾਡੀ ਸਿੰਘ, ਹਰਵਿੰਦਰ ਸਿੰਘ, ਮਹਿਲਾ ਵਿੰਗ ਪ੍ਰਧਾਨ ਰੰਗਨੀ ਕੌਰ, ਚਰਨਜੀਤ ਕੌਰ, ਜਸਪਾਲ ਕੌਰ, ਸੋਨੀ, ਕਾਲਾ ਤੇ ਗੱਗੀ ਸਿੰਘ ਆਦਿ ਨੇ ਕੀਤੀ।
ਇਲਾਕੇ ਦੀ ਨਾਮਵਰ ਤੇ ਮੋਹਰੀ ਸੰਸਥਾ ਬਲੱਡ ਡੋਨਰਜ ਵੈਲਫੇਅਰ ਸੁਸਾਇਟੀ ਸੰਗਰੂਰ ਦੇ ਮੁੱਖ ਸੇਵਾਦਾਰ (ਸੋਸ਼ਲ ਵਰਕਰ) ਜਗਦੀਸ ਗਰਗ ਨੇ ਰਿਸ਼ੀ ਵਾਲਮੀਕਿ ਜੀ ਨੂੰ ਮੱਥਾ ਟੇਕ ਕੇ ਆਸ਼ੀਰਵਾਦ ਲਿਆ ਅਤੇ ਪ੍ਰਬੰਧਕ ਕਮੇਟੀ ਵਲੋਂ ਜਗਦੀਸ ਗਰਗ ਨੂੰ ਸਰੋਪਾ ਪਾ ਕੇ ਚੰਗੇ ਕਾਰਜਾਂ ਲਈ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸ੍ਰੀ ਗਰਗ ਨੇ ਬੋਲਦਿਆਂ ਕਿਹਾ ਕਿ ਅੱਜ ਜਰੂਰਤ ਹੈ ਅਸੀਂ ਸ੍ਰੀ ਰਾਮਾਇਣ ਤੇ ਭਗਵਾਨ ਸ੍ਰੀਰਾਮ ਚੰਦਰ ਜੀ ਦੇ ਉਪਦੇਸ਼ਾਂ ਨੂੰ ਮੰਨਦੇ ਹੋਏ ਨਸ਼ੇ, ਭਰੂਣ ਹੱਤਿਆ, ਚੋਰੀਆਂ, ਅਹਿੰਸਾਂ ਤੇ ਹੋਰ ਸਮਾਜਿਕ ਬੁਰਾਈਆਂ ਦਾ ਤਿਆਗ ਕਰਨ ਦਾ ਪ੍ਰਣ ਕਰੀਏ ਤੇ ਗੁਰੂਆਂ ਦੇ ਦੱਸੇ ਮਾਰਗ ਉੱਤੇ ਚੱਲਈਏ ਤੇ ਸੁਸਾਇਟੀ ਦੀਆਂ ਗਤੀਵਿਧੀਆਂ ਬਾਰੇ ਚਾਨਣਾਂ ਪਾਇਆ। ਇਸ ਮੌਕੇ ਸਮੂਹ ਕਮੇਟੀ ਨੂੰ ਖੂਨਦਾਨੀਆਂ ਦੀ ਡਾਇਰੈਕਟਰੀ ਮਹਿਕ ਵੀ ਭੇਟ ਕੀਤੀ ਗਈ। ਇਸ ਮੌਕੇ ਪ੍ਰਧਾਨ ਗਗਨਦੀਪ ਸਿੰਘ ਨੇ ਕਿਹਾ ਕਿ ਨਸ਼ਾ ਚਾਹੇ ਕੋਈ ਵੀ ਹੋਵੇ ਉਸ ਦਾ ਸੇਵਨ ਕਰਨਾ ਸਿਹਤ ਲਈ ਹਾਨੀਕਾਰਕ ਹੈ।
ਫੋਟੋ-
ਪਿੰਡ ਘਰਾਂਚੋਂ ਵਿਖੇ ਭਗਵਾਨ ਵਾਲਮੀਕਿ ਜਯੰਤੀ ਦੇ ਪਵਿੱਤਰ ਦਿਹਾੜੇ ਤੇ ਚੰਗੀਆਂ ਸੇਵਾਵਾਂ ਬਦਲੇ ਜਗਦੀਸ ਗਰਗ ਨੂੰ ਸਨਮਾਨਿਤ ਕਰਦੇ ਹੋਏ ਪ੍ਰਧਾਨ ਗਗਨਦੀਪ ਸਿੰਘ ਤੇ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ