ਹਰ ਸ਼ੁਕਰਵਾਰ ਡੇੰਗੂ ਤੇ ਵਾਰ’ ਮਿਸ਼ਨ ਤਹਿਤ ਸਿਹਤ ਵਿਭਾਗ ਦੀ ਟੀਮ ਵੱਲੋਂ ਪਿੰਡ ਰਾਜਪੁਰਾ ਅਤੇ ਭੜੋ ਵਿਖੇ ਡੋਰ ਟੂ ਡੋਰ ਕੀਤੀ ਗਈ ਡ੍ਰਾਈ ਡੇ ਐਕਟੀਵਿਟੀ

0
2

ਭਵਾਨੀਗੜ੍ਹ ,28ਅਕਤੂਬਰ (ਕ੍ਰਿਸ਼ਨ ਗਰਗ )ਸਿਵਲ ਸਰਜਨ ਸੰਗਰੂਰ ਡਾ: ਕਿਰਪਾਲ ਸਿੰਘ ਅਤੇ ਜ਼ਿਲ੍ਹਾ ਐਪੀਡਿਮਾਲੋਜਿਸਟ ਡਾ. ਉਪਾਸਨਾ ਬਿੰਦਰਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਐਸ.ਐਮ.ਓ. ਭਵਾਨੀਗੜ ਡਾ. ਵਿਨੋਦ ਕੁਮਾਰ ਦੀ ਅਗਵਾਈ ਅਧੀਨ ‘ਹਰ ਸ਼ੁਕਰਵਾਰ ਡੇੰਗੂ ਤੇ ਵਾਰ’ ਮਿਸ਼ਨ ਤਹਿਤ ਸਿਹਤ ਵਿਭਾਗ ਦੀ ਟੀਮ ਵੱਲੋਂ ਪਿੰਡ ਰਾਜਪੁਰਾ ਅਤੇ ਭੜੋ ਵਿਖੇ ਡੋਰ ਟੂ ਡੋਰ ਡ੍ਰਾਈ ਡੇ ਐਕਟੀਵਿਟੀ ਕੀਤੀ ਗਈ , ਜਿਸ ਦੌਰਾਨ ਮੱਛਰ ਦੇ ਲਾਰਵੇ ਦੀ ਜਾਂਚ ਕੀਤੀ ਗਈ ਅਤੇ ਲੋਕਾਂ ਨੂੰ ਡੇੰਗੂ ਤੋਂ ਬਚਾਓ ਸੰਬੰਧੀ ਜਾਣਕਾਰੀ ਵੀ ਦਿੱਤੀ ਗਈ। ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਲਾਰਵੇ ਦੀ ਪਹਿਚਾਣ ਕਰਵਾਈ ਗਈ ਅਤੇ ਦੱਸਿਆ ਗਿਆ ਕਿ ਜੇਕਰ ਤੁਹਾਨੂੰ ਆਪਣੇ ਘਰ ਅਜਿਹਾ ਲਾਰਵਾ ਮਿਲਦਾ ਹੈ ਤਾਂ ਉਸ ਨੂੰ ਤੁਰੰਤ ਨਸ਼ਟ ਕੀਤਾ ਜਾਵੇ।ਇਸ ਮੌਕੇ ਜਾਣਕਾਰੀ ਦਿੰਦੇ ਹੋਏ ਗੁਰਜੰਟ ਸਿੰਘ ਹੈਲਥ ਸੁਪਰਵਾਈਜ਼ਰ ਨੇ ਡੇਂਗੂ, ਮਲੇਰੀਆ ਤੇ ਚਿਕਨਗੁਨੀਆ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਬੁਖਾਰ ਮੱਛਰਾਂ ਦੇ ਕੱਟਣ ਤੋਂ ਫੈਲਦੇ ਹਨ, ਡੇਂਗੂ ਦਾ ਮੱਛਰ ਜਿਆਦਾਤਰ ਦਿਨ ਵੇਲੇ ਤੇ ਮਲੇਰੀਆ ਦੇ ਮੱਛਰ ਰਾਤ ਨੂੰ ਕੱਟਦੇ ਹਨ। ਇਹ ਮੱਛਰ ਇੱਕ ਹਫਤੇ ਤੋਂ ਵੱਧ ਸਮੇਂ ਤੋਂ ਖੜੇ ਪਾਣੀ ਦੇ ਸੋਮਿਆਂ ਵਿੱਚ ਪੈਦਾ ਹੁੰਦੇ ਹਨ। ਇਸ ਲਈ ਉਨ੍ਹਾਂ ਕਿਹਾ b ਕੂਲਰ, ਗਮਲਿਆਂ, ਕਟੋਰਿਆਂ, ਟਾਇਰਾਂ ਤੇ ਫਰਿੱਜ ਦੀਆਂ ਟਰੇਆਂ ਨੂੰ ਹਫ਼ਤੇ ਵਿਚ ਇਕ ਵਾਰ ਜ਼ਰੂਰ ਸੁਕਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਮੱਛਰਾਂ ਤੋਂ ਛੁਟਕਾਰਾ ਪਾਉਣ ਲਈ ਮੱਛਰਦਾਨੀ ਅਤੇ ਮੱਛਰ ਭਜਾਉਣ ਵਾਲੀਆਂ ਕਰੀਮਾਂ ਦੀ ਵਰਤੋਂ ਕਰਨੀ ਚਾਹੀਦੀ ਹੈ, ਪੂਰੇ ਸਰੀਰ ਨੂੰ ਢੱਕਣ ਵਾਲੇ ਕੱਪੜੇ ਪਹਿਨਣੇ ਚਾਹੀਦੇ ਹਨ, ਘਰਾਂ ਦੇ ਆਲੇ-ਦੁਆਲੇ ਖੜ੍ਹੇ ਪਾਣੀ ਨੂੰ ਸਾਫ਼ ਕਰਨਾ ਚਾਹੀਦਾ ਹੈ ਅਤੇ ਜੇਕਰ ਕਿਸੇ ਵਿਅਕਤੀ ਨੂੰ ਬੁਖ਼ਾਰ ਹੋਣ ਦਾ ਸ਼ੱਕ ਹੋਵੇ ਤਾਂ ਤੁਰੰਤ ਟੈਸਟ ਅਤੇ ਇਲਾਜ ਕਰਵਾਉਣਾ ਚਾਹੀਦਾ ਹੈ, ਜੋ ਕਿ ਪੰਜਾਬ ਸਰਕਾਰ ਵੱਲੋ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਕੀਤਾ ਜਾਂਦਾ ਹੈ।ਇਸ ਮੌਕੇ ਮਨਦੀਪ ਸਿੰਘ ਮਪਹਵ,ਵਿਪਨ ਕੁਮਾਰ ਮਪਹਵ , ਸੰਬੰਧਿਤ ਪਿੰਡਾਂ ਦੇ ਆਸ਼ਾ ਵਰਕਰ , ਸਕੂਲ ਅਧਿਆਪਕ ਅਤੇ ਵਿਦਿਆਰਥੀ ਮੌਜੂਦ ਸਨ।

Leave a Reply

Your email address will not be published. Required fields are marked *