ਆਸਰਾ ਗਰੁੱਪ ਆਫ ਇੰਸਟੀਚਿਊਟਸ ਵਿਖੇ ਦੀਵਾਲੀ ਦਾ ਤਿਊਹਾਰ ਧੂਮ-ਧਾਮ ਨਾਲ ਮਨਾਇਆ ।

0
IMG-20241104-WA0003

ਪਟਿਆਲਾ ਸੰਗਰੂਰ ਹਾਈਵੇਅ ਤੇ ਭਵਾਨੀਗੜ੍ਹ ਨੇੜੇ ਸਥਿਤ ਆਸਰਾ ਗਰੁੱਪ ਆਫ ਇੰਸਟੀਚਿਊਟਸ ਵਿਖੇ ਦੀਵਾਲੀ ਦਾ ਤਿਊਹਾਰ ਧੂਮ-ਧਾਮ ਨਾਲ ਮਨਾਇਆ ਗਿਆ।ਇਸ ਮੋਕੇ ਆਪਣੇ ਪ੍ਰਭਵਸਾਲੀ ਭਾਸ਼ਨ ਦੌਰਾਨ ਸੰਸਥਾ ਦੇ ਚੈਅਰਮੈਨ ਡਾ. ਆਰ ਕੇ ਗੋਇਲ ਨੇ ਕਿਹਾ ਕਿ ਸਰਬਸਾਝੀਵਾਲਤਾ ਦਾ ਪ੍ਰਤੀਕ ਦੀਵਾਲੀ ਦਾ ਤਿਊਹਾਰ ਸਾਰੇ ਧਰਮਾ ਦੇ ਲੋਕ ਬੜੀ ਸਰਧਾ ਅਤੇ ਸਦਭਾਵਨਾ ਨਾਲ ਮਨਾਉਦੇ ਹਨ, ਉਹਨਾ ਪ੍ਰਦੂਸ਼ਿਤ ਹੋ ਚੁੱਕੇ ਵਾਤਾਵਰਣ ਦੀ ਸ਼ੁੱਧਤਾ ਲਈ ਗ੍ਰੀਨ ਦੀਵਾਲੀ ਮਨਾਉਣ ਦੀ ਲੋੜ ਤੇ ਜ਼ੋਰ ਦਿੱਤਾ। ਉਹਨਾ ਕਿਹਾ ਕਿ ਸਾਨੂੰ ਆਪਣੇ ਮਨਾ ਵਿੱਚ ਫੈਲੇ ਨਫਰਤ ਦੇ ਧੁੰਦਕਾਰ ਨੂੰ ਰੋਸਨੀਆ ਦੇ ਦੀਵੇ ਬਾਲ ਕੇ ਦੂਰ ਕਰਨਾ ਚਾਹੀਦਾ ਹੈ।ਐਮਡੀ ਡਾ ਕੇਸ਼ਵ ਗੋਇਲ ਨੇ ਪੰਚਵਟੀ ਵਿਖੇ ਲਛਮਣ ਰੇਖਾ ਟੁੱਟਣ ਕਾਰਨ ਮਾਤਾ ਸੀਤਾ ਹਰਨ ਮੌਕੇ ਪੈਦਾ ਹੋਈਆ ਗੰਭੀਰ ਮੁਸ਼ਕਿਲਾਂ ਦਾ ਦ੍ਰਿਸ਼ਾਟਤ ਦਿੰਦਿਆ ਕਿਹਾ ਕਿ ਸਾਨੂੰ ਆਪਣੇ ਆਲੇ-ਦੁਆਲੇ ਦੇ ਵਿਕਾਰਾ ਦੀ ਲਛਮਣ ਰੇਖਾ ਤੋੜਨੀ ਨਹੀ ਚਾਹੀਦੀ ਸਗੋਂ ਇਸ ਦੇ ਅੰਦਰ ਰਹਿਕੇ ਹੀ ਮਨ ਦੀ ਸਾਂਤੀ, ਸੁਭ ਕਰਮ,ਸੁੱਚੀ ਕਿਰਤ, ਇਮਾਨਦਾਰੀ,ਸੋਹਰਤ,ਪਾਰਦਰਸਤਾ,ਨੇਕ ਨੀਅਤ ਵਫਾਦਾਰੀ ਆਦਿ ਸਦਗੁਣ ਪ੍ਰਾਪਤ ਹੋ ਸਕਦੇ ਹਨ।ਪ੍ਰਿੰਸੀਪਲ ਡਾ ਰੀਤੂ ਚੋਪੜਾ ਨੇ ਦੀਵਾਲੀ ਮੌਕੇ ਸਾਰਿਆ ਨੂੰ ਇੱਕ-ਇੱਕ ਪੌਦਾ ਲਗਾਉਣ ਲਈ ਕਹਿਦਿਆ ਵਾਤਾਵਰਨ ਬਚਾਓ ਵਧੇਰੇ ਰੁੱਖ ਲਗਾਓ ਮੁਹਿਮ ਸੁਰੂ ਕਰਨ ਲਈ ਪ੍ਰੇਰਿਆ, ਪ੍ਰਿੰਸੀਪਲ ਡਾ ਮਨੀਸ਼ ਗੋਇਲ ਨੇ ਪਟਾਕੇ ਨਾ ਚਲਾਉਣ ਦੀ ਨਸੀਹਤ ਦਿੰਦਿਆ ਕੇਵਲ ਰੋਸਨੀਆ ਜਗ੍ਹਾ ਕੇ ਨਰੋਏ ਸਮਾਜ ਦੀ ਸਿਰਜਣਾ ਤੇ ਜੋਰ ਦਿੱਤਾ, ਪ੍ਰਿੰਸੀਪਲ ਪ੍ਰੋ. ਵਿਕਾਸ ਗੋਇਲ ਨੇ ਅਜਿਹੇ ਮੋਕਿਆ ਤੇ ਜੂਆ,ਨਸ਼ਾਖੋਰੀ, ਰਿਸ਼ਵਤਖੋਰੀ ਆਦਿ ਸਮਾਜਿਕ ਬੁਰਾਈਆ ਦੂਰ ਕਰਨ ਨੂੰ ਵਾਜਿਬ ਦੱਸਿਆ ।ਇਸ ਸ਼ੁਭ ਦਿਹਾੜੇ ਤੇ ਮਨੈਜਮੈਂਟ ਵੱਲੋ ਸਮੂਹ ਸਟਾਫ ਨੂੰ ਸ਼ਾਨਦਾਰ ਤੋਹਫੇ ਭੇਟ ਕੀਤੇ ਗਏ। ਇਸ ਮੋਕੇ ਆਸਰਾ ਪ੍ਰੀਵਾਰ ਚੋ ਮੈਡਮ ਪ੍ਰਿਯੰਕਾ ਗੋਇਲ, ਮੈਡਮ ਅੰਜੂ ਗੋਇਲ, ਸ੍ਰੀ ਭੋਲਾ ਜੀ, ਅਰਪਿਤ ਗੋਇਲ, ਵਰਿੰਦਾ, ਵਿਸਾਖਾ, ਦੁਰਗੇਸ਼, ਗੀਤਾਂਸ਼, ਪ੍ਰਿੰਸੀਪਲ ਅੰਜੂ ਖੋਸਲਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਟਾਫ ਮੈਂਬਰ ਹਾਜਰ ਸਨ।

Leave a Reply

Your email address will not be published. Required fields are marked *