ਸੰਸਕਾਰ ਵੈਲੀ ਸਮਾਰਟ ਸਕੂਲ ਦੇ ਵਿੱਦਿਆਰਥੀਆਂ ਨੇ ਵੱਖ ਵੱਖ ਥਾਵਾਂ ਦਾ ਕੀਤਾ ਦੌਰਾ

0
saskar

ਭਵਾਨੀਗੜ੍ਹ, 29 ਅਕਤੂਬਰ (ਕ੍ਰਿਸ਼ਨ ਗਰਗ) : ਦੀਵਾਲੀ ਖੁਸ਼ੀ ਅਤੇ ਪਿਆਰ ਵੰਡਣ ਦਾ ਤਿਉਹਾਰ ਹੈ। ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਸੰਸਕਾਰ ਵੈਲੀ ਸਮਾਰਟ ਸਕੂਲ ਭਵਾਨੀਗੜ੍ਹ ਨੇ ਬੱਚਿਆਂ ਨੂੰ ਪੂਰਾ ਹਫ਼ਤਾ ਵੱਖ-ਵੱਖ ਥਾਵਾਂ ਜਿਵੇਂ ਸਕੂਲ ਫ਼ਾਰ ਡੈਫ਼ ਐਂਡ ਡੰਬ ਚਿਲਡਰਨ ਪਟਿਆਲਾ, ਓਲਡ ਏਜ਼ ਹੋਮ ਘਰਾਚੋ, ਸਲੱਮ ਏਰੀਆ ਭਵਾਨੀਗੜ੍ਹ ਆਦਿ ਥਾਵਾਂ ਦਾ ਦੌਰਾ ਕੀਤਾ ਤਾਂ ਜੋ ਵਿਦਿਆਰਥੀ ਸਮਾਜ ਦੇ ਜ਼ਰੂਰਤਮੰਦ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਣ ਅਤੇ ਉਹਨਾਂ ਨਾਲ ਮਿਲ ਕੇ ਖੁਸ਼ੀਆਂ ਅਤੇ ਪਿਆਰ ਨੂੰ ਸਾਂਝਾ ਕਰਨ। ਸੱਤਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪਟਿਆਲੇ ਦੇ ਬੋਲੇ ਬੱਚਿਆਂ ਦੇ ਸਕੂਲ ਵਿੱਚ ਲਿਜਾਇਆ ਗਿਆ ਸੀ ਤਾਂ ਜੋ ਉਨ੍ਹਾਂ ਬੋਲੇ ਬੱਚਿਆਂ ਦੇ ਚਿਹਰਿਆਂ ’ਤੇ ਥੋੜ੍ਹੀ ਜਿਹੀ ਮੁਸਕਾਨ ਲਿਆ ਸਕਦੇ ਹਨ ਅਤੇ ਉਨ੍ਹਾਂ ਨਾਲ ਦੀਵਾਲੀ ਦਾ ਤਿਉਹਾਰ ਮਨਾ ਸਕਦੇ ਹਨ। ਉੱਥੇ ਪਹੁੰਚਣ ’ਤੇ ਸੰਸਕਾਰ ਵੈਲੀ ਸਮਾਰਟ ਸਕੂਲ ਦੇ ਬੱਚਿਆਂ ਅਤੇ ਸਟਾਫ਼ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਉਨਾਂ ਨੇ ਉੱਥੋਂ ਦੇ ਬੱਚਿਆਂ ਨਾਲ ਮਿਲ ਕੇ ਰੰਗੋਲੀ ਬਣਾਈ ਅਤੇ ਮੁਸਕਰਾਹਟ, ਹਾਵ-ਭਾਵ ਅਤੇ ਮੁਢਲੀ ਸੰਕੇਤਕ ਭਾਸ਼ਾ ਰਾਹੀਂ, ਬੱਚੇ ਉਨ੍ਹਾਂ ਨਾਲ ਜੁੜੇ ਅਤੇ ਉਨ੍ਹਾਂ ਦੇ ਸੰਚਾਰ ਦੇ ਵਿਲੱਖਣ ਤਰੀਕਿਆਂ ਬਾਰੇ ਸਿੱਖਣ ਦਾ ਮੌਕਾ ਮਿਲਿਆ। ਸਕੂਲ ਦੇ ਬੱਚਿਆਂ ਨੇ ਉਨ੍ਹਾਂ ਨੂੰ ਤੋਹਫ਼ੇ ਵੰਡੇ, ਜਿਸ ਨੂੰ ਦੇਖ ਕੇ ਸਕੂਲ ਦੇ ਬੱਚੇ ਬਹੁਤ ਖੁਸ਼ ਹੋਏ ਅਤੇ ਕੁਝ ਬੱਚਿਆਂ ਨੇ ਪ੍ਰਿੰਸੀਪਲ ਅਮਨ ਨਿੱਝਰ ਨਾਲ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਕਿਹਾ ਕਿ ਅਸੀਂ ਬਹੁਤ ਖੁਸ਼ਕਿਸਮਤ ਹਾਂ ਕਿ ਸਾਨੂੰ ਪਰਮਾਤਮਾ ਨੇ ਸਭ ਕੁਝ ਦਿੱਤਾ ਹੈ ਇਸ ਲਈ ਸਕੂਲ ਨੂੰ ਚਾਹੀਦਾ ਹੈ ਕਿ ਉਹ ਸਾਨੂੰ ਸਮਾਜ ਸੇਵਾ ਦੇ ਹੋਰ ਵੀ ਵੱਧ ਤੋਂ ਵੱਧ ਮੌਕੇ ਦੇਵੇ ਤਾਂ ਜੋ ਅਸੀਂ ਉਨ੍ਹਾਂ ਨਾਲ ਆਪਣੀਆਂ ਖੁਸ਼ੀਆਂ ਸਾਂਝੀਆਂ ਕਰਕੇ ਆਪਣੀਆਂ ਖੁਸ਼ੀਆਂ ਦੁੱਗਣੀਆਂ ਕਰ ਸਕੀਏ।

Leave a Reply

Your email address will not be published. Required fields are marked *