ਕਈ ਦਿਨਾਂ ਤੋਂ ਬਿਮਾਰ ਚੱਲ ਰਹੇ MP ਮੀਤ ਹੇਅਰ ਨੂੰ ਮੋਹਾਲੀ ਦੇ ਫੋਰਟੀਜ਼ ਹਸਪਤਾਲ ‘ਚ ਕਰਵਾਇਆ ਗਿਆ ਭਰਤੀ

ਇਸ ਵੇਲੇ ਦੀ ਵੱਡੀ ਖਬਰ ਐਮਪੀ ਮੀਤ ਹੇਅਰ ਦੀ ਸਿਹਤ ਨੂੰ ਲੈ ਕੇ ਸਾਹਮਣੇ ਆ ਰਹੀ ਜਿੱਥੇ ਉਹਨਾਂ ਨੂੰ ਫੋਰਟੀਜ਼ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ, ਐਮਪੀ ਮੀਤ ਹੇਅਰ ਦੀ ਸਿਹਤ ਖਰਾਬ ਚੱਲ ਰਹੀ ਸੀ, ਪਿਛਲੇ ਕਈ ਦਿਨਾਂ ਤੋਂ ਬਰਨਾਲਾ ਦੇ ਵਿਖੇ ਰਿਹਾਇਸ਼ ਉੱਤੇ ਉਹਨਾਂ ਦਾ ਇਲਾਜ ਚੱਲ ਰਿਹਾ ਸੀ ਕਿਉਂਕਿ ਡੇਂਗੂ ਪੋਜ਼ੀਟਿਵ ਆਏ ਨੇ ਜਿਸ ਦੇ ਬਾਅਦ ਲਗਾਤਾਰ ਇਲਾਜ ਚੱਲ ਰਿਹਾ ਸੀ ਪਰ ਇਲਾਜ ਦੇ ਬਾਅਦ ਹੁਣ ਉਹਨਾਂ ਨੂੰ ਮੋਹਾਲੀ ਵਿਖੇ ਲਿਆਂਦਾ ਗਿਆ ਫੋਟੀਜ਼ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਕਿਉਂਕਿ ਉਹਨਾਂ ਦੀ ਸਿਹਤ ਕਾਫੀ ਜਿਆਦਾ ਖਰਾਬ ਹੋ ਗਈ ਸੀ, ਉਹਨਾਂ ਵੱਲੋਂ ਖੁਦ ਟਵੀਟ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਸਿਹਤ ਜਿਹੜੀ ਆ ਹੁਣ ਉਸ ਦੇ ਵਿੱਚ ਸੁਧਾਰ ਹੋਣਾ ਸ਼ੁਰੂ ਹੋ ਗਿਆ ਸਿਹਤ ਮੇਰੀ ਬਿਲਕੁਲ ਹੁਣ ਠੀਕ ਹੋਣੀ ਸ਼ੁਰੂ ਹੋ ਗਈ ਹੈ ਤਾਂ ਫੋਰਟੀਜ਼ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ, ਐਮਪੀ ਗੁਰਮੀਤ ਸਿੰਘ ਮੀਤ ਹੇਅਰ ਜੋ ਕਿ ਬੀਤੇ ਲੋਕ ਸਭਾ ਚੋਣਾਂ ਦੇ ਵਿੱਚ ਐਮਪੀ ਚੁਣੇ ਗਏ ਨੇ ਸੰਗਰੂਰ ਤੋਂ ਤਾਂ ਉਹਨਾਂ ਨੂੰ ਡੇਂਗੂ ਪੋਜੀਟਿਵ ਨਿਕਲਿਆ ਹੈ, ਜਿਸ ਦੇ ਬਾਅਦ ਬਰਨਾਲਾ ਦੇ ਵਿੱਚ ਉਹਨਾਂ ਦਾ ਇਲਾਜ ਚੱਲਦਾ ਸੀਗਾ ਪਰ ਬਰਨਾਲਾ ਵਿੱਚ ਇਲਾਜ ਚੱਲਣ ਦੇ ਬਾਅਦ ਉਹਨਾਂ ਨੂੰ ਹੁਣ ਮੋਹਾਲੀ ਲਿਆਂਦਾ ਗਿਆ ਕਿਉਂਕਿ 19 ਅਕਤੂਬਰ ਤੋਂ ਡੇਂਗੂ ਪੋਜੀਟਿਵ ਆਏ ਸੀ ਲਗਾਤਾਰ ਇਲਾਜ ਚੱਲ ਰਿਹਾ ਸੀਗਾ ਤਾਂ 25 ਅਕਤੂਬਰ ਨੂੰ ਉਹਨਾਂ ਨੂੰ ਫੋਰਟੀਜ਼ ਹਸਪਤਾਲ ਦੇ ਵਿੱਚ ਕੱਲ ਸ਼ਾਮ ਉਹਨਾਂ ਨੂੰ ਭਰਤੀ ਕਰਵਾਇਆ ਗਿਆ ਇਲਾਜ ਦੇ ਲਈ ਤੇ ਉਹਨਾਂ ਨੇ ਟਵੀਟ ਕਰਕੇ ਕਿਹਾ ਕਿ ਪਿਛਲੇ ਇੱਕ ਹਫਤੇ ਤੋਂ ਡੇਂਗੂ ਪੋਜੀਟਿਵ ਹੋਣ ਕਰਕੇ ਹਸਪਤਾਲ ‘ਚ ਦਾਖਲਾ ਹਾਂ ਆਪਣੇ ਬਰਨਾਲਾ ਵਾਸੀਆਂ ਨੂੰ ਮੈਂ ਜ਼ਿਮਨੀ ਚੋਣ ਲਈ ਸਾਡੇ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਦੀ ਚੋਣ ਮੁਹਿੰਮ ਵਿੱਚ ਵੱਧ ਚੜ੍ ਕੇ ਹਿੱਸਾ ਲੈਣ ਲਈ ਬੇਨਤੀ ਕਰਦਾ ਹਾਂ, ਸਿਹਤਯਾਬ ਹੋਣ ਉਪਰੰਤ ਜਲਦ ਚੋਣ ਮੁਹਿੰਮ ਦੇ ਵਿੱਚ ਸ਼ਾਮਿਲ ਹੋਵਾਂਗਾ