ਜਿਲ੍ਹਾ ਪੱਧਰੀ ਰਿਦਮਿਕ ਜਿਮਨਾਸਟਿਕ ਚੈਂਪੀਅਨਸ਼ਿਪ ਵਿੱਚ ਹੈਰੀਟੇਜ ਸਕੂਲ ਦੂਜੇ ਸਥਾਨ ’ਤੇ

0
school

ਭਵਾਨੀਗੜ੍ਹ, 30 ਅਕਤੂਬਰ (ਕ੍ਰਿਸ਼ਨ ਗਰਗ) : ਖੇਡਾਂ ਵਿਦਿਆਰਥੀਆਂ ਦੇ ਸਰੀਰਕ ਵਿਕਾਸ ਦੇ ਨਾਲ-ਨਾਲ ਉਨ੍ਹਾਂ ਦੇ ਮਾਨਸਿਕ ਵਿਕਾਸ ਦੀ ਮਜ਼ਬੂਤ ਨੀਂਹ ਰੱਖਦੀਆਂ ਹਨ। ਸਥਾਨਕ ਹੈਰੀਟੇਜ ਪਬਲਿਕ ਸਕੂਲ ਲਈ ਇੱਕ ਰੋਮਾਂਚਕ ਅਤੇ ਮਾਣ ਵਾਲਾ ਪਲ ਉਦੋਂ ਆਇਆ ਜਦੋਂ 26 ਅਕਤੂਬਰ 2024 ਨੂੰ ਵਾਰ ਹੀਰੋਜ਼ ਸਟੇਡੀਅਮ, ਸੰਗਰੂਰ ਵਿਖੇ ਹੋਈ ਜਿਲ੍ਹਾ ਪੱਧਰੀ ਰਿਦਮਿਕ ਜਿਮਨਾਸਟਿਕ ਚੈਂਪੀਅਨਸ਼ਿਪ ਵਿੱਚ ਹੈਰੀਟੇਜ ਪਬਲਿਕ ਸਕੂਲ, ਭਵਾਨੀਗੜ੍ਹ ਦੀਆਂ (ਅੰਡਰ-11) ਵਰਗ ਦੀਆਂ ਲੜਕੀਆਂ ਆਸਥਾ, ਮਨਕੀਰਤ ਕੌਰ, ਲਵਪ੍ਰੀਤ ਕੌਰ, ਮਨਸੀਰਤ ਬਾਵਾ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦੂਜਾ ਸਥਾਨ ਹਾਸਿਲ ਕੀਤਾ।

ਇਨ੍ਹਾਂ ਵਿਦਿਆਰਥਣਾਂ ਨੇ ਆਪਣੇ ਹੁਨਰ ਅਤੇ ਕਲਾਤਮਕ ਪ੍ਰਗਟਾਵੇ ਦੇ ਨਾਲ-ਨਾਲ ਦ੍ਰਿੜ ਇਰਾਦੇ ਅਤੇ ਖੇਡ ਭਾਵਨਾ ਦੀ ਮਿਸਾਲ ਵੀ ਦਿੱਤੀ। ਆਸਥਾ ਨੇ (ਦੂਜਾ ਸਰਵੋਤਮ ਜਿਮਨਾਸਟ ਐਵਾਰਡ, ਬਾਲ ਈਵੈਂਟ ਵਿੱਚ ਗੋਲਡ ਮੈਡਲ, ਰਿਬਨ ਈਵੈਂਟ ਵਿੱਚ ਸਿਲਵਰ ਮੈਡਲ, ਫਰੀ ਹੈਂਡ ਈਵੈਂਟ ਵਿੱਚ ਕਾਂਸੀ ਦਾ ਤਗਮਾ) ਅਤੇ ਮਨਕੀਰਤ ਕੌਰ ਨੇ (ਬਾਲ ਈਵੈਂਟ ਵਿੱਚ ਸਿਲਵਰ ਦਾ ਤਗਮਾ, ਹੂਪ ਇਵੈਂਟ ਵਿੱਚ ਕਾਂਸੀ ਦਾ ਤਗਮਾ) ਜਿੱਤ ਕੇ ਸਕੂਲ ਅਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ। ਵਿਦਿਆਰਥਣਾਂ ਦੀ ਕਾਮਯਾਬੀ ਦਾ ਸਿਹਰਾ ਸਕੂਲ ਦੇ ਖੇਡ ਕੋਚ ਰੇਣੂ ਨੂੰ ਜਾਂਦਾ ਹੈ, ਜਿਨ੍ਹਾਂ ਨੇ ਪੂਰੀ ਲਗਨ ਅਤੇ ਮਿਹਨਤ ਨਾਲ ਉਨ੍ਹਾਂ ਨੂੰ ਅਭਿਆਸ ਕਰਵਾਇਆ।

ਆਸਥਾ ਅਤੇ ਮਨਕੀਰਤ ਕੌਰ ਦੋਵੇਂ ਮੁਹਾਲੀ ਵਿਖੇ ਹੋਣ ਵਾਲੀ ਅਗਲੀ ਸਟੇਟ ਜਿਮਨਾਸਟਿਕ ਚੈਂਪੀਅਨਸ਼ਿਪ ਲਈ ਚੁਣੀਆਂ ਗਈਆਂ। ਸਕੂਲ ਦੇ ਪ੍ਰਬੰਧਕ ਸ਼੍ਰੀ ਅਨਿਲ ਮਿੱਤਲ, ਆਸ਼ਿਮਾ ਮਿੱਤਲ ਅਤੇ ਪ੍ਰਿੰਸੀਪਲ ਸ਼੍ਰੀ ਯੋਗੇਸ਼ਵਰ ਸਿੰਘ ਬਟਿਆਲ ਜੀ ਨੇ ਇਸ ਸ਼ਾਨਦਾਰ ਪ੍ਰਾਪਤੀ ਲਈ ਖੇਡ ਕੋਚ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੂੰ ਤਹਿ ਦਿਲੋਂ ਵਧਾਈ ਦਿੱਤੀ।

Leave a Reply

Your email address will not be published. Required fields are marked *